Dhan Dhan Baba Nand Singh Ji ( ਨਾਨਕਸਰ ਕਲੇਰਾ ) - Ludhiana 5.65

4.7 star(s) from 439 votes
Ludhiana, 142036
India
Download vCard Share
Add Review

About Dhan Dhan Baba Nand Singh Ji ( ਨਾਨਕਸਰ ਕਲੇਰਾ )

Dhan Dhan Baba Nand Singh Ji ( ਨਾਨਕਸਰ ਕਲੇਰਾ ) Dhan Dhan Baba Nand Singh Ji ( ਨਾਨਕਸਰ ਕਲੇਰਾ ) is one of the top rated place listed as Public Places in Ludhiana , Sikh Temple in Ludhiana ,

How to contact Dhan Dhan Baba Nand Singh Ji ( ਨਾਨਕਸਰ ਕਲੇਰਾ ) ?

More about Dhan Dhan Baba Nand Singh Ji ( ਨਾਨਕਸਰ ਕਲੇਰਾ )

ਠਾਠ ਨਾਨਕਸਰ ਸੰਪ੍ਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ, ਜਿਨ੍ਹਾਂ ਨੇ ਘੋਰ ਤਪੱਸਿਆ ਕਰਕੇ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਕਰਕੇ ਮੰਨਣ ਵਾਲਾ ਬਚਨ ਪ੍ਰਤੱਖ ਕਰਕੇ ਦੱਸ ਦਿੱਤਾ। ਉਸ ਮਰਿਯਾਦਾ ਨੂੰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪ੍ਰਚਾਰਿਆ ਅਤੇ ਉਸ ਮਰਿਯਾਦਾ ਨੂੰ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਆਖਰੀ ਸਵਾਸਾਂ ਤੱਕ ਨਿਭਾਇਆ ਅਤੇ ਬਾਬਾ ਕੁੰਦਨ ਸਿੰਘ ਜੀ ਨਾਲ ਮੁੱਖ ਸਹਿਯੋਗੀ ਦੇ ਤੌਰ ਤੇ, ਬਾਬਾ ਜੀ ਦੀ ਮੌਜੂਦਗੀ ਵਿੱਚ ਅਤੇ ਬਾਬਾ ਜੀ ਦੇ ਗੁਰਪੁਰੀ ਚਲਾਨਾ ਕਰਨ ਤੋਂ ਬਾਅਦ ਧੰਨ ਧੰਨ ਬਾਬਾ ਭਜਨ ਸਿੰਘ ਜੀ (ਵੱਡੇ) ਨੇ ਵੀ ਇਸ ਸੇਵਾ ਨੂੰ ਅਖੀਰਲੇ ਸਵਾਸਾਂ ਤੱਕ ਨਿਭਾਇਆ। ਅੱਜ-ਕਲ੍ਹ ਇਸ ਸੇਵਾ ਨੂੰ ਮੌਜੂਦਾ ਮਹਾਂਪੁਰਖ ਬਾਬਾ ਹਰਭਜਨ ਸਿੰਘ ਜੀ, ਮੁਖੀ ਸੇਵਾਦਾਰ, ਨਾਨਕਸਰ ਕਲੇਰਾਂ ਨਿਭਾ ਰਹੇ ਹਨ ।

The founder of Thaath Nanaksar was Baba Nand Singh Ji, whose unparalleled Tapasya and sewa of Shri Guru Granth Sahib ji proved the words of Sri Guru Gobind Singh Ji that Guru Granth Sahib is a Living and Pargat Guru of Sikhs. Same tradition was followed by Baba Isher Singh Ji, who spread message of Guru to the entire world. Same tradition was followed by Baba Kundan Singh Ji with almost 40 years of uninterrupted sewa of Shri Guru Granth Sahib ji. After Baba Kundan Singh Ji, Baba Bhajan Singh followed the same path. At present all these duties are being performed by Baba Harbhajan Singh Ji, Mukhi Sewadar, Nanaksar Kaleran Jagraon

ਜੀਵਨ ਬਾਬਾ ਨੰਦ ਸਿੰਘ ਜੀ ਮਹਾਰਾਜ

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ 1870 ਈ. ਨੂੰ ਕੱਤਕ ਦੀ ਪੂਰਨਮਾਸ਼ੀ ਵਾਲੀ ਰਾਤ ਨੂੰ ਜਗਰਾਉਂ ਤੋਂ ਪੰਜ ਕਿਲੋਮੀਟਰ ਦੂਰ ਨਗਰ ਸ਼ੇਰਪੁਰ ਕਲਾਂ ਵਿਖੇ ਰਾਮਗੜ੍ਹੀਆ ਘਰਾਣੇ ਵਿਚ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਜੀ ਦਾ ਨਾਮ ਜੈ ਸਿੰਘ ਅਤੇ ਮਾਤਾ ਜੀ ਦਾ ਨਾਮ ਸਦਾ ਕੌਰ ਸੀ। ਬਾਬਾ ਜੀ ਦੇ ਅਵਤਾਰ ਤੋਂ ਥੋੜ੍ਹੇ ਮਹੀਨੇ ਬਾਅਦ ਹੀ ਮਾਤਾ ਜੀ ਅਕਾਲ ਚਲਾਣਾ ਕਰ ਗਏ।ਆਪ ਜੀ ਦੇ ਵੱਡੇ ਭਾਈ ਸ. ਭਗਤ ਸਿੰਘ ਜੋ ਕੁਝ ਪੜ੍ਹੇ ਹੋਏ ਸਨ ਆਪ ਜੀ ਨੂੰ ਸੂਰਜ ਪ੍ਰਕਾਸ਼ ਦੀ ਕਥਾ ਸੁਣਾਉਂਦੇ ਰਹਿੰਦੇ ਸਨ। ਇਥੋਂ ਬਾਬਾ ਜੀ ਨੂੰ ਆਤਮਿਕ ਲਗਨ ਲਗ ਗਈ।ਇਹਨਾਂ ਦੀ ਬਿਰਤੀ ਛੋਟੇ ਹੁਦਿਆਂ ਹੀ ਇੰਨੀ ਸਾਧੂ ਸੁਭਾਅ ਵਾਲੀ ਸੀ ਕਿ ਇਹਨਾਂ ਦੇ ਨਾਲ ਖੇਡਣ ਵਾਲੇ ਸਾਥੀ ਆਪ ਜੀ ਨੂੰ ਛੋਟੀ ਅਵਸਥਾ ਵਿਚ ਹੀ “ਬਾਬਾ” ਜੀ ਕਹਿਣ ਲੱਗ ਗਏ ਸੀ।।



14 ਸਾਲ ਦੀ ਉਮਰ ਵਿਚ ਹੀ ਆਪਣੇ ਸਭ ਤੋਂ ਵੱਡੇ ਭਾਈ ਸਾਹਿਬ ਜੀ ਦੇ ਨਾਲ ਪਿਤਾ ਪੁਰਖੀ ਕਿਰਤ ਕਰਨ ਲੱਗ ਪਏ।ਕਿਰਤ ਪੂਰੀ ਇਮਾਨਦਾਰੀ ਨਾਲ ਕਰਦੇ ਸਨ ਜਿੰਨੀ ਮਜ਼ਦੂਰੀ ਮਿਲਦੀ ਉਸ ਤੋਂ ਦੁਗਣਾ ਕੰਮ ਕਰਦੇ ਸਨ।ਜਿੰਨੀ ਰਕਮ ਮਿਲਦੀ ਉਹ ਸਾਧੂਆਂ ਦੀ ਸੇਵਾ ਵਿਚ ਖਰਚ ਕਰ ਦਿੰਦੇ ਸਨ।ਇਕ ਵਾਰ ਦੀ ਗੱਲ ਹੈ ਕਿ ਆਪ ਪਿੰਡ ਵਿੱਚ ਕਿਸੇ ਦੇ ਘਰ ਕੰਮ ਕਰ ਰਹੇ ਸਨ, ਕਿ ਇਕ ਫਕੀਰ ਆਇਆ ਜਿਸਦੇ ਚਿਹਰੇ ਤੇ ਕਾਫੀ ਜਲਾਲ ਸੀ।ਫਕੀਰ ਨੇ ਆ ਕੇ ਸਦ ਕੀਤੀ, ਘਰ ਵਾਲੇ ਘਰ ਨਹੀਂ ਸਨ। ਦੂਜੀ ਵਾਰ ਫਕੀਰ ਨੇ ਭਿਛਿਆ ਮੰਗੀ।ਇਸ ਅਵਾਜ ਨੂੰ ਸੁਣ ਕੇ ਬਾਬਾ ਜੀ ਦੇ ਮਨ ਵਿਚ ਰਹਿਮ ਆ ਗਿਆ।ਘਰ ਵਾਲਿਆਂ ਨੇ ਮੱਕੀ ਮੰਜੀ ਤੇ ਸੁੱਕਣ ਵਾਸਤੇ ਖਿਲਾਰੀ ਹੋਈ ਸੀ।ਹਜ਼ੂਰ ਨੇ ਮੱਕੀ ਦਾ ਚੰਗਾ ਬੁੱਕ ਭਰ ਕੇ ਫਕੀਰ ਦੇ ਕਾਸੇ ਵਿਚ ਪਾਇਆ। ਫਕੀਰ ਦਾ ਕਾਸਾ ਭਰ ਗਿਆ ਤੇ ਫਕੀਰ ਬੋਲਿਆ ਮਿਸਤਰੀ ਜੀ ਇਹ ਤੁਹਾਡੀ ਆਪਣੀ ਕਮਾਈ ਨਹੀਂ ਸੀ। ਆਪਣੀ ਕਮਾਈ ਹੁੰਦੀ ਤਾ ਇੰਨੀ ਬੁੱਕ ਭਰ ਕੇ ਨਾ ਦਿੰਦੇ। ਇਹ ਕਹਿ ਕੇ ਫਕੀਰ ਤੁਰ ਗਿਆ ਅਤੇ ਬਾਬਾ ਜੀ ਦੇ ਅੰਦਰ ਇਤਨਾ ਅਸਰ ਹੋਇਆ ਤੇ ਰਹਿ ਨਾ ਸਕੇ, ਮਨ ਵਿਚ ਵਿਚਾਰ ਕੀਤੀ ਕਿ ਇਹ ਝੂਠੀ ਕਮਾਈ ਕੀ ਕਰਨੀ ਹੈ। ਕਮਾਈ ਉਹ ਕਰੀਏ ਜੋ ਸਾਰੇ ਸੰਸਾਰ ਵਿਚ ਵਰਤਾਈ ਜਾਵੇ।ਉਸੇ ਵੇਲੇ ਬਾਬਾ ਜੀ ਫਕੀਰ ਦੀ ਭਾਲ ਵਿਚ ਤੁਰ ਪਏ ਫਕੀਰ ਤਾਂ ਪਤਾ ਨਹੀਂ ਕਿਥੇ ਅਲੋਪ ਹੋ ਗਿਆ ਪਰ ਬਾਬਾ ਜੀ ਫਿਰ ਵਾਪਿਸ ਪਿੰਡ ਨਹੀਂ ਵੜੇ। ਘਰ ਛੱਡ ਕੇ ਜੰਗਲ ਨੂੰ ਚਲੇ ਗਏ।ਹੁਣ ਸੋਚਿਆ ਬਈ ਨਾਮ ਜਪਨਾ ਹੈ ਤੇ ਰੋਟੀ ਕਿਥੋਂ ਖਾਈਏ।ਬਹੁਤ ਸੋਚ ਕੇ ਇਹ ਫੈਸਲਾ ਕੀਤਾ ਕਿ ਦੁਨੀਆਂ ਵਿਚ ਬਥੇਰੇ ਮੰਗ ਕੇ ਗੁਜ਼ਾਰਾ ਕਰ ਲੈਂਦੇ ਹਨ। ਜੇ ਨਾਮ ਜਪਣ ਦੀ ਖਾਤਰ ਮੰਗ ਕੇ ਵੀ ਖਾ ਲਿਆ ਤਾਂ ਕੀ ਡਰ ਹੈ। ਇਸ ਵਿਚਾਰ ਅਨੁਸਾਰ ਇਕ ਪਿੰਡ ਵਿਚ ਚਲੇ ਗਏ। ਅੱਗੇ ਜੱਟੀ ਰੋਟੀਆਂ ਪਕਾ ਰਹੀ ਹੈ। ਬਾਬਾ ਜੀ ਨੇ ਬਿਨਾਂ ਕਿਸੇ ਅਵਾਜ਼ ਦੇਣ ਦੇ ਕਿਹਾ,ਮੈਂ ਰੋਟੀ ਖਾਣੀ ਹੈ।ਅੱਗੋਂ ਜੱਟੀ ਨੇ ਬੁਰਾ ਭਲਾ ਕਿਹਾ ਪਰ ਬਾਬਾ ਜੀ ਚੁਪ ਰਹੇ ਤਾਂ ਜੱਟ ਨੇ ਕਿਹਾ ਸੰਤਾਂ ਮਹਾਂਪੁਰਸ਼ਾਂ ਨੂੰ ਇੰਝ ਨਹੀ ਆਖੀਦਾ।ਜਿਹੜਾ ਮੰਗਣ ਹੀ ਆ ਗਿਆ:

“ਮੰਗਣ ਗਿਆ ਸੋ ਮਰ ਗਿਆ”

ਸੋ ਤੂੰ ਪਹਿਲੇ ਸਾਧੂ ਨੂੰ ਦੇ।ਪਰ ਬਾਬਾ ਜੀ ਤੁਰ ਪਏ। ਮਾਈ ਨੇ ਬਾਬਾ ਜੀ ਨੂੰ ਪਿਛੋਂ ਅਵਾਜ਼ ਮਾਰੀ ਪ੍ਰਸ਼ਾਦਾ ਲੈ ਜਾਉ ਹੁਣ। ਤਾਂ ਬਾਬਾ ਜੀ ਨੇ ਆਖਿਆ ਮੈਂ ਅਜੇ ਮਰਿਆ ਨਹੀਂ ਜਦੋਂ ਮਰਿਆ ਉਦੋਂ ਮੰਗਣ ਆਵਾਂਗਾ।ਬਾਬਾ ਜੀ ਨੇ ਵਿਚਾਰ ਬਣਾਇਆ ਕਿ ਹੁਣ ਮੰਗਣਾ ਨਹੀਂ ਕੰਮ ਕਰਕੇ ਭਾਵੇਂ ਖਾ ਲਈਏ।ਸੋ ਉਥੇ ਹੀ ਕਿਧਰੇ ਪਿੰਡ ਵਿਚ ਕੰਮ ਹੋ ਰਿਹਾ ਸੀ। ਬਾਬਾ ਜੀ ਨੇ ਜ਼ਿੰਮੇਵਾਰ ਨਾਲ ਗੱਲ ਕੀਤੀ, ਕਿ ਕਿਤੇ ਕੰਮ ਤੇ ਲਾ ਲਉ।ਉਨ੍ਹਾਂ ਆਖਿਆ ਹੁਣ ਤੇ ਦਿਨ ਚੋਖਾ ਚੜ੍ਹ ਆਇਆ ਹੈ। ਬਾਬਾ ਜੀ ਨੇ ਆਖਿਆ ਭਾਈ ਅਸੀਂ ਤੇ ਰੋਟੀ ਹੀ ਖਾਣੀ ਹੈ ਜਦੋਂ ਰੋਟੀ ਦੇ ਪੈਸੇ ਪੂਰੇ ਹੋ ਗਏ ਉਦੋਂ ਬਸ ਕਰ ਜਾਵਾਂਗੇ। ਬਾਬਾ ਜੀ ਉਥੇ ਕੰਮ ਤੇ ਲਗ ਗਏ। ਸਮਾਂ ਬੀਤ ਗਿਆਂ, ਤਾਂ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ ਅਤੇ ਕਹਿਣ ਲਗੇ ਇਹ ਵੀ ਠੀਕ ਨਹੀਂ ਹੈ। ਗਲ ਕੁਝ ਬਣੀ ਨਹੀਂ।ਇਤਨਾ ਸਮਾਂ ਰੋਟੀ ਵਾਸਤੇ ਖਰਾਬ ਕੀਤਾ ਤੇ ਨਾਮ ਕਿਸ ਵੇਲੇ ਜਪਣਾ ਹੈ।ਸੋਚ ਵਿਚਾਰ ਕੇ ਸਮਾਧੀ ਲਾ ਕੇ ਬੈਠ ਗਏ।ਮਨ ਵਿਚ ਧਾਰ ਲਈ ਬਈ ਜੇ ਰੋਟੀ ਆ ਜਾਵੇਗੀ ਤਾਂ ਛਕਣੀ ਹੈ, ਜੇ ਨਾ ਆਵੇ ਤਾਂ ਨਹੀਂ ਛਕਣੀ। ਜੇ ਤੂੰ ਏਵੈਂ ਰਖਸੀ ਜੀਉ ਸਰੀਰਹੁ ਲੇਹਿ॥

ਨਾ ਮਜੂਰੀ ਕਰਨੀ ਹੈ ਨਾ ਮੰਗਣਾ ਹੈ ਕਿਉਂਕਿ ਸਿਖ ਤਾਂ ਦਾਤਾ ਹੈ। ਮੰਗਤਾ ਤਾਂ ਨਹੀਂ। ਉਸ ਦਿਨ ਤੋਂ ਮੰਗਣਾ ਬੰਦ ਕਰ ਦਿੱਤਾ ਅਤੇ ਸਮਾਧੀ ਲਾ ਕੇ ਬੈਠ ਗਏ।ਰੋਟੀ ਆਵੇਗੀ ਤਾਂ ਖਾ ਲਵਾਂਗੇ। ਪਰਸ਼ਾਦੇ ਦਾ ਟਾਈਮ ਹੋਇਆ ਪਰ ਰੋਟੀ ਕਿਤੋਂ ਭੀ ਨਹੀਂ ਆਈ।ਫਿਰ ਅਕਾਸ਼ਬਾਣੀ ਹੋਈ ਤੇ ਬਾਬਾ ਜੀ ਨੂੰ ਕਿਹਾ ਜੇ ਤੁਸੀ ਮੇਰੇ ਤੇ ਭਰੋਸਾ ਕੀਤਾ ਹੈ ਤਾਂ ਤੁਸੀ ਬੰਦਗੀ ਕਰੋ ਤੁਹਾਡੇ ਪ੍ਰਸ਼ਾਦੇ ਦਾ ਖਿਆਲ ਮੈ ਰੱਖਾਗਾਂ।ਸੋ ਉਸ ਦਿਨ ਤੋਂ ਬਾਬਾ ਜੀ ਨੇ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਨਾ ਪਲੇ ਕੋਈ ਪੈਸਾ ਰੱਖਣਾ ਹੈ ਨਾ ਕਿਤੇ ਕੱਲ੍ਹੀ ਜ਼ਨਾਨੀ ਨਾਲ ਗੱਲ ਕਰਨੀ ਹੈ, ਨਾ ਕਿਤੇ ਦਸਤ਼ਖਤ ਕਰਨੇ ਹਨ।ਬਾਬਾ ਜੀ ਨੇ 75 ਸਾਲ ਦੀ ਉਮਰ ਗੁਜਾਰੀ ਤੇ ਆਪਣੇ ਕਹੇ ਬਚਨਾਂ ਤੇ ਸਾਰੀ ਉਮਰ ਕਾਇਮ ਰਹੇ।

ਬਾਬਾ ਜੀ ਨੇ ਬੜੀ ਕਠਿਨ ਤੱਪਸਿਆ ਕੀਤੀ ਤਾ ਕਲਯੁਗ ਨੇ ਆ ਕੇ ਪੁੱਛਿਆਂ ਤੁਸੀ ਇਤਨੀ ਘਾਲਣਾ ਕਿਉਂ ਘਾਲ ਰਹੇ ਹੋ, ਇਤਨੀ ਕਠਿਨ ਤੱਪਸਿਆ ਮੇਰੇ ਰਾਜ ਵਿਚ ਕਿਸੇ ਨੇ ਨਹੀਂ ਕੀਤੀ। ਬਾਬਾ ਜੀ ਨੂੰ ਕਈ ਤਰਾਂ ਦੇ ਲਾਲਚ ਦਿੱਤੇ ਪਰ ਬਾਬਾ ਜੀ ਕਿਸੇ ਲਾਲਚ ਵਿਚ ਨਹੀਂ ਆਏ।ਬਾਬਾ ਜੀ ਸਾਰੀ ਸਾਰੀ ਰਾਤ ਕੇਸ ਬੰਨ ਕੇ ਤੱਪਸਿਆ ਕਰਦੇ ਸਨ। ਕਦੇ ਸਰਦੀਆਂ ਦੇ ਮੌਸਮ ਵਿਚ ਆਪ ਨੇ ਛੱਪੜ ਵਿਚ ਖੜੋ ਕੇ ਸਾਰੀ ਰਾਤ ਤੱਪਸਿਆ ਕੀਤੀ।ਕਈ ਸਾਲ ਘੋਰ ਤੱਪਸਿਆ ਕਰਨ ਤੋਂ ਬਾਅਦ ਬਾਬਾ ਜੀ ਨਿਰੰਕਾਰ ਦੇ ਹੁਕਮ ਅਨੁਸਾਰ ਆਪਣੇ ਪਿੰਡ ਸ਼ੇਰ ਪੁਰੇ ਪਹੁੰਚੇ।ਬਾਬਾ ਜੀ ਨੌਂ ਗਜੇ ਪੀਰ ਦੀ ਜਗ੍ਹਾ ਤੇ ਠਾਹਰ ਕੀਤੀ,ਜੋ ਕਿ ਪਿੰਡ ਦੇ ਪਾਸ ਹੀ ਸੀ।ਪਿੰਡ ਦੇ ਲੋਕ ਇਕੱਠੇ ਹੋ ਕੇ ਬਾਬਾ ਜੀਦੇ ਦਰਸ਼ਨ ਕਰਨ ਗਏ ਪਰ ਕਿਸੇ ਨੇ ਵੀ ਬਾਬਾ ਜੀ ਨੂੰ ਨਾ ਪਹਿਚਾਣਿਆ ਉਥੇ ਬਾਬਾ ਜੀ ਨੇ ਨੌਂ ਗਜੇ ਪੀਰ ਦਾ ਉਧਾਰ ਕੀਤਾ ਤੇ ਉਸ ਨੂੰ ਮੁਕਤ ਕੀਤਾ।ਆਪ ਜੀ ਦੀ ਸਵੇਰ ਸਾਰ ਜੈ ਜੈ ਕਾਰ ਸਾਰੇ ਪਿੰਡ ਵਿਚ ਹੋਣ ਲੱਗ ਪਈ।ਸ਼ੇਰ ਪੁਰੇ ਰਹਿੰਦੇ ਬਾਬਾ ਜੀ ਦੀ ਹਾਜ਼ਰੀ ਵਿਚ ਕਲੇਰਾਂ ਦੀ ਸੰਗਤ ਵੀ ਆਉਂਦੀ ਰਹੀ। ਇਕ ਦਿਨ ਕਲੇਰਾਂ ਦੀ ਸੰਗਤ ਨੇ ਸ: ਰਤਨ ਸਿੰਘ ਜੀ ਦੀ ਅਗਵਾਈ ਹੇਠਾਂ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਇਹ ਅਸਥਾਨ ਆਪ ਜੀ ਦੇ ਲਾਇਕ ਨਹੀਂ ਹੈ, ਨਾਲ ਸੰਗਤ ਵੀ ਡਰਦੀ ਹੈ।ਸਾਡੇ ਪਿੰਡ ਕਲੇਰਾਂ ਉੱਤੇ ਮੇਹਰ ਕਰੋ। ਬਾਬਾ ਜੀ ਨੇ ਬੇਨਤੀ ਮੰਨ ਕੇ ਤਿਆਰੀ ਕਰ ਦਿੱਤੀ।ਉਥੇ ਪੁੱਜਣ ਤੇ ਹਜ਼ੂਰ ਦੀ ਸੇਵਾ ਵਿਚ ਬੇਨਤੀ ਕੀਤੀ ਪਾਤਸ਼ਾਹ ! ਹੁਕਮ ਕਰੋ,ਕਿਹੜੀ ਜਗ੍ਹਾ ਪਸੰਦ ਹੈ। ਬਾਬਾ ਜੀ ਉਥੇ ਚਲਦੇ ਚਲਦੇ ਕਉਕਿਆਂ ਤੇ ਕਲੇਰਾਂ ਦੇ ਵਿਚਾਲੇ ਇਕ ਖੂਹੀ ਕੋਲ ਖੜ੍ਹੇ ਹੋਏ ਤੇ ਰਤਨ ਸਿੰਘ ਨੂੰ ਹੁਕਮ ਕੀਤਾ ਦੇਖੋ ਪਾਣੀ ਕੈਸਾ ਹੈ? ਰਤਨ ਸਿੰਘ ਨੇ ਖੂਹ ਦਾ ਪਾਣੀ ਚਖਿਆ ਤੇ ਬੇਨਤੀ ਕੀਤੀ ਹਜ਼ੂਰ ਕੌੜਾ ਹੈ।

ਬਾਬਾ ਜੀ ਨੇ ਫੁਰਮਾਇਆ, ਲਿਆੳ ਸਾਨੂੰ ਦਿਖਾਉ। ਹਜ਼ੂਰ ਦੇ ਪਵਿੱਤਰ ਹੱਥਾਂ ਤੇ ਜਲ ਪਾਇਆ। ਬਾਬਾ ਜੀ ਨੇ ਚੱਖ ਕੇ ਫੁਰਮਾਇਆ ਇਹ ਤਾਂ ਸੁਆਦ ਹੈ।ਬਾਬਾ ਜੀ ਨੇ ਫੁਰਮਾਇਆ, ਜਦੋਂ ਛੇਵੇਂ ਪਾਤਸ਼ਾਹ ਗੁਰੂ ਸਰ ਠਹਿਰੇ ਸਨ ਤਾਂ ਇਸ ਜੰਗਲ ਵਿਚ ਸ਼ਿਕਾਰ ਖੇਡਦੇ ਸਨ ਅਤੇ ਇਸੀ ਖੂਹੀ ਦਾ ਜਲ ਵਰਤਦੇ ਸਨ, ਇਸ ਲਈ ਰਹਿਣ ਵਾਸਤੇ ਇਹ ਜਗ੍ਹਾ ਠੀਕ ਹੈ। ਰਤਨ ਸਿੰਘ ਨੇ ਸਤਿ ਬਚਨ ਤਾਂ ਕਹਿ ਦਿੱਤਾ ਪਰ ਮਨ ਵਿਚ ਸੋਚਿਆ ਕਿ ਨੋਂ ਗਜੇ ਦੀ ਭਿਆਨਕ ਜਗ੍ਹਾ ਤਾਂ ਛੱਡੀ ਪਰ ਇਹ ਕਿਹੜੀ ਘਟ ਭਿਆਨਕ ਹੈ। ਪਰ ਬਾਬਾ ਜੀ ਨੂੰ ਕੌਣ ਆਖੇ ਕਿ ਇਹ ਜਗ੍ਹਾ ਠੀਕ ਨਹੀਂ। ਬਾਬਾ ਜੀ ਨੇ ਕਿਹਾ, ਇਥੇ ਛੋਟਾ ਜਿਹਾ ਭੋਰਾ ਬਣਾਉ।ਸਾਰੀ ਸੰਗਤ ਨੇ ਮਿਲਕੇ ਬਾਬਾ ਜੀ ਲਈ ਭੋਰਾ ਤਿਆਰ ਕਰ ਦਿੱਤਾ।ਬਾਬਾ ਜੀ ਨੇ ਇਥੇ ਰਹਿ ਕੇ ਕਈ ਤਰਾਂ ਦੇ ਕੌਤਕ ਕੀਤੇ।ਬਾਬਾ ਜੀ ਨੇ ਕਈ ਅਵਗਤ ਰੂਹਾਂ ਨੂੰ ਮੁਕਤੀ ਦਿੱਤੀ ਤੇ ਕਈਆਂ ਨੂੰ ਪਹਿਰਾ ਦੇਣ ਤੇ ਰੱਖ ਦਿੱਤਾ।ਫਿਰ ਨਿਰੰਕਾਰ ਦੇ ਹੁਕਮ ਅਨੁਸਾਰ ਬਾਬਾ ਜੀ ਨੇ ਨਿਤਨੇਮ ਅਤੇ ਕਥਾ ਕੀਰਤਨ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਸੇਵਾ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।ਫਿਰ ਬਾਬਾ ਜੀ ਨੇ ਨਾਨਕਸਰ ਠਾਠ ਦਾ ਨਕਸ਼ਾ ਤਿਆਰ ਕੀਤਾ ਅਤੇ ਹੁਕਮ ਕੀਤਾ ਕਿ ਇਕ ਐਸਾ ਸੇਵਾਦਾਰ ਪੈਦਾ ਕਰਾਂਗੇ ਜੋ ਗੁਰੂ ਨਾਨਕ ਦੇ ਬਹੁਤ ਸੋਹਣੇ ਠਾਠ ਬਣਾਏਗਾ।

ਬਾਬਾ ਜੀ ਨਾਨਕਸਰ ਬਿਰਾਜਮਾਨ ਹਨ। ਸੰਗਤਾਂ ਦੂਰੋਂ ਨੇੜਿਉ ਆ ਕੇ ਮਨ ਬਾਂਛਤ ਫਲ ਪ੍ਰਾਪਤ ਕਰਦੀਆਂ ਹਨ। ਅੱਜ ਪੁੰਨਿਆ ਤੋਂ ਇਕ ਦਿਨ ਪਹਿਲਾਂ ਸਵੇਰੇ ਦਸ ਵਜੇ ਦਾ ਟਾਈਮ ਹੈ। ਬੱਦਲ ਛਾਏ ਹੋਏ ਹਨ। ਥੋੜ੍ਹੀ ਥੋੜ੍ਹੀ ਠੰਡੀ ਹਵਾ ਚਲ ਰਹੀ ਹੈ। ਚੇਤਰ ਦਾ ਮਹੀਨਾ ਹੈ। ਬਾਬਾ ਜੀ ਬਾਹਰ ਬਉਲੀ ਸਾਹਿਬ ਵਲ ਜਾ ਰਹੇ ਹਨ। ਰਸਤੇ ਵਿਚ ਤਿੰਨ ਦੇਵਤੇ ਉਤਰੇ ਅਤੇ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਬਾਬਾ ਜੀ ਨੂੰ ਨਿਰੰਕਾਰ ਦਾ ਸੁਨੇਹਾ ਦਿੱਤਾ। ਬਾਬਾ ਜੀ ਨੇ ਚਿੱਠੀ ਖੋਲ੍ਹੀ ਅਤੇ ਪੜ੍ਹੀ ਉਤੇ ਲਿਖਿਆ ਸੀ ‘ਹੇ ਮਹਾਂਪੁਰਖੋ! ਅੱਗੇ ਰੋਜ਼ ਸਾਨੂੰ ਤੁਸੀਂ ਆਪਣੇ ਕੋਲ ਬੁਲਾਉਂਦੇ ਹੋ, ਅੱਜ ਮੇਰਾ ਭੀ ਜੀਅ ਕਰਦਾ ਹੈ ਕਿ ਤੁਹਾਨੂੰ ਆਪਣੇ ਕੋਲ ਸੱਦ ਲਵਾ।’ ਇਹ ਪੜ੍ਹ ਕੇ ਬਾਬਾ ਜੀ ਨੇ ਉਤਰ ਦਿੱਤਾ ਕਿ ਕੱਲ ਪੂਰਨਮਾਸ਼ੀ ਹੈ ਪੂਰਨਮਾਸ਼ੀ ਕਰ ਕੇ ਪਰਸੋਂ ਚੱਲਾਂਗੇ। ਸਤਿ ਬਚਨ ਕਹਿ ਕੇ ਦੇਵਤੇ ਚਲੇ ਗਏ।

ਦੂਸਰੇ ਦਿਨ ਬਾਬਾ ਜੀ ਨੇ ਕੁਝ ਸਿੰਘਾਂ ਨੂੰ ਕੋਲ ਬੁਲਾ ਕੇ ਕਿਹਾ ਕਿ ਸਾਨੂੰ ਨਿਰੰਕਾਰ ਦਾ ਸੱਦਾ ਆ ਗਿਆ ਹੈ ਤੇ ਅਸੀਂ ਜਾਣ ਦੇ ਲਈ ਤਿਆਰ ਹਾਂ। ਸਾਰੇ ਜਾਣੇ ਇਹ ਸੁਣਕੇ ਰੋਣ ਲੱਗ ਪਏ। ਜਦੋਂ ਕਿਹ ਖਬਰ ਸੰਗਤ ਨੇ ਸੁਣੀ ਤਾਂ ਸਭ ਪਾਸੇ ਸਂਨ੍ਹਾਟਾ ਛਾ ਗਿਆ। ਕੀਰਤਨ ਹੋਣਾ ਬੰਦ ਹੋ ਗਿਆ। ਫਿਰ ਕਿਸੇ ਨੇ ਇਕਵਿੰਜਾ ਪਾਠ ਕਰਣ ਦਾ ਕਿਹਾ, ਕਿਸੇ ਨੇ ਕੁਝ ਕਿਸੇ ਨੇ ਕੁਝ ਪਾਠ ਕਰਨ ਦਾ ਆਖਿਆ ਅਤੇ ਕਿਹਾ ਕਿ ਬਾਬਾ ਜੀ ਤੁਸੀਂ ਅਜੇ ਨਾ ਜਾਉ ਤਾਂ ਬਾਬਾ ਜੀ ਨੇ ਕਿਹਾ ਕਿ ਅਸੀਂ ਤਾਂ ਤਿਆਰ ਬੈਠੇ ਹਾਂ ਤੁਸੀ ਜੇ ਅਰਦਾਸ ਕਰਨੀ ਹੈ ਤਾਂ ਨਿੰਰਕਾਰ ਨੂੰ ਆਪ ਸੰਗਤ ਕਰ ਸਕਦੀ ਹੈ।ਫਿਰ ਸੰਗਤ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ ਗਿਆ।

ਬਿਲਾਵਲੁ ਮਹਲਾ 5 ॥

ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥

ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥1॥

ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥

ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥1॥ ਰਹਾਉ ॥

ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥

ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥2॥

ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥

ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥3॥

ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥

ਕਰਿ ਕਿਰਪਾ ਮੁਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥4॥7॥37॥

ਇਹ ਹੁਕਮਨਾਮਾ ਬਾਬਾ ਜੀ ਨੂੰ ਦੱਸਿਆ ਗਿਆ। ਬਾਬਾ ਜੀ ਹੁਕਮਨਾਮਾ ਸੁਣ ਕੇ ਮੁਸਕਰਾ ਪਏ ਤੇ ਕਹਿਣ ਲੱਗੇ, ਨਿਰੰਕਾਰ ਵੱਲੋਂ ਸਮਾਂ ਹੋਰ ਮਿਲ ਗਿਆ ਹੈ ਪਰ ਇਹ ਨਹੀਂ ਦੱਸਣਾ ਕਿ ਕਿਤਨਾ ਸਮਾਂ ਮਿਲਿਆ ਹੈ। ਫਿਰ ਬਾਬਾ ਜੀ ਕੁਝ ਸਮਾਂ ਹੋਰ ਠਹਿਰੇ ਕਈ ਕੌਤਕ ਵਰਤਾਏ। ਫਿਰ ਬਾਬਾ ਜੀ ਨੇ ਦੇਹਰਾਦੂਨ ਜਾਣ ਦੀ ਤਿਆਰੀ ਕੀਤੀ ਅਤੇ ਬਾਬਾ ਜੀ ਨੇ ਉਥੇ ਸਿੰਘਾਂ ਦੀ ਪਰਖ ਕੀਤੀ। ਜਿਸ ਦੇ ਵਿਚ ਬਾਬਾ ਈਸ਼ਰ ਸਿੰਘ ਜੀ ਪਾਸ ਹੋਏ ਅਤੇ ਬਾਬਾ ਜੀ ਨੇ ਕਿਹਾ ਕਿ ਇਹ ਮੁੰਡਾ ਸਾਰੀ ਸੇਵਾ ਸੰਭਾਲੇਗਾ ਪਰ ਕਿਸੇ ਨੂੰ ਸਮਝ ਆਈ ਤੇ ਕਿਸੇ ਨੇ ਸੁਣੀ ਅਣਸੁਣੀ ਕਰ ਦਿੱਤੀ।

ਹੁਣ ਬਾਬਾ ਜੀ ਨੇ ਨਾਨਕਸਰ ਵਾਪਿਸ ਆਉਣ ਦੀ ਤਿਆਰੀ ਕੀਤੀ ਰਸਤੇ ਵਿਚ ਬਾਬਾ ਜੀ ਦੀ ਸਿਹਤ ਢਿੱਲੀ ਹੋ ਗਈ। ਭਾਦਰੋਂ ਦੇ ਦਿਨ ਸਨ ਵਟ ਬਹੁਤ ਸੀ। ਨਾਨਕਸਰ ਪਹੁੰਚੇ। ਸ਼ੀਸ਼ ਮਹਿਲ ਵਿਚ ਆਸਣ ਸੀ। ਡਾਕਟਰ ਬੁਲਾਇਆ। ਉਸ ਦੀ ਕੁਝ ਸਮਝ ਵਿਚ ਨਾ ਆਵੇ ਕਿ ਕੀ ਬਿਮਾਰੀ ਹੈ। 13 ਭਾਦਰੋਂ ਦੋ ਹਜ਼ਾਰ ਪੂਰੇ ਵਿਚ ਬਾਬਾ ਜੀ ਨੇ ਸਵੇਰੇ ਤਿੰਨ ਵਜੇ ਸਰੀਰ ਛੱਡ ਦਿੱਤਾ ਅਤੇ ਨਿਰੰਕਾਰ ਦੀ ਗੋਦ ਵਿਚ ਜਾ ਬਿਰਾਜੇ। ਚੇਤਰ ਤੋਂ ਭਾਦਰੋਂ ਤੱਕ ਬਾਬਾ ਜੀ ਨੇ ਸੰਗਤ ਨੂੰ ਸਮਾਂ ਦਿੱਤਾ ਅਤੇ 13 ਭਾਦਰੋਂ ਨੂੰ ਨਿਰੰਕਾਰ ਦੇ ਹੁਕਮ ਅਨੁਸਾਰ ਨਿਰੰਕਾਰ ਦੀ ਗੋਦ ਵਿਚ ਜਾ ਬਿਰਾਜੇ॥

Dhan Dhan Baba Nand Singh ji

Dhan Dhan Baba Nand Singh ji ((8 November 1870 - 1943) was born on Puranmashi night in the month of Katak (November) 1870 A.D. in the village of Sherpur, Ludhiana District, Punjab, India to Sardar Jai Singh, an artisan by profession and Mata Sada Kaur. He was He was one of greatest Sikh saints of all time.

Early life

At the age of five, he was discovered sitting cross-legged in deep meditation for nearly three hours on a raised and narrow bricked edge of a well outside the village. (A little sleep could plunge the child deep into the well). Elderly people who spotted him found him in deep ecstasy and total divine absorption and quickly lifted him up to a safe place. When questioned why he selected that spot, he replied, "In the process of devotion and love of Sri Guru Nanak Sahib if sleep overpowers, it is then better to fall into the well and die rather than live a life otherwise".

He was trained in the families craft. He started working with his brother and father in family’s traditional trade in carpentry He was honest at his work, extremely courteous and never lied. He would always do twice the amount of work than his earnings. He shared all of his earnings for the sewa of Sadhus and poor.

He left his village at the age of 20 and stayed at Amritsar and Rookee before residing at Hazoor Sahib where he undertook to perform the duty of bringing two pitchers (Gaagars), full of water from the river Godavari at 12:15am for the purpose of sewa of the Sacred Gurdwara. Baba Ji had a darshan of Sri Guru Har Krishan Sahib, the Eighth Guru, and Sri Guru Gobind Singh, the Tenth Guru and Sri Guru Nanak Dev ji, many times and whenever he needed to.

He left Hazoor Sahib in about 1904 A.D. and adopted Sant Wadhawa Singh of village Lehra Khana as his teacher. Sant Wadhawa Singh jiwas wonder stuck to observe the supernatural powers of Baba Ji who learned completely, in a short time, all that Sant ji had to teach. Sant Wadhawa Singh ji used to call Baba ji “Rikhi Ji”. Baba Ji was eager to find some gifted soul who fulfilled the definition of Brahmgiani and was told of Baba Harnam Singli ji of Bhucho village in Patiala State.

Meeting with Baba Harnam Singh

On the first meeting Baba Harnam Singh directed Baba Nand Singh ji to go on repeating the First Pauri of Japji Sahib for one hundred and fifty thousand times. He remain absorbed in meditation for many months, and during this period, Baba ji took short intervals to visit distant places in West Punjab, where he would sit alone far away from habitation, and in rather deserted places.

After some years, Baba Ji visited Bhucho again and met Baba Harnam Singh ji and this time Baba Harnam Singh ji showered his grace and spiritual powers on him. Baba ji began the mission of preaching the worship of One God and His Name and the Mission of Guru Nanak of Universal Brotherhood. He relieved many miserable persons from diseases, poverty and distress and induced them to worship the Guru and the Supreme Being. He sat at a deserted place, away from the village and remained in meditation for days.

In the beginning, for a number of years, Baba Ji used to sit in meditation for days and days in secluded places, far away from the towns and habitation. He used to select some deserted old room, near some river or tank or in some jungle, where it was difficult for anyone to go. His unique dependence on Almighty God and Sri Guru Nanak Dev Ji prompted some fortunate devotees to bring food and bare necessities for him. Baba Ji used to direct devotees to build with mud one temporary hut-like structure for himself and another for Sri Guru Granth Sahib Ji. When he left one place for another, he used to get the structure demolished and burnt.

Path of deep devotion to Naam

Baba Ji DID NOT perform any miracles, but as explained in the Divine Hymns, supernatural (Ridhian Sidhian) powers automatically serve as humble servants of the Brahmgianis, who attains union with GOD during their lifetime.

Once Baba Ji was at Hotti Mardan where famous Sant Baba Karam Singh Ji used to stay. It was summer then and most of the disciples would rest in a vast seasonal river. Whenever it rained in the higher hilly regions a flash flood would come thundering down the dry river causing havoc to whatever came in its way. Ignorant of this Baba ji, selected a secluded spot and would pass the night there, as usual, in deep meditation.

Soon on one night heavy rains in the higher regions started flooding the rivulet and on its downward journey the rushing waters had gained tremendous momentum and force. Hearing the roar from approaching waters the disciples ran out of the rivulet. Reaching safety they realised that the newcomer was still in bottom of the riverbed threat being swept away and drowned. They shouted at Baba ji to rush out. But Baba ji was deep in meditation. Meanwhile, the flood in spate had already over taken the place. The depth of the water is said to have reached 6 feet. They were wonder stuck when the torrents of water encircled Baba ji but did not touch him. The surging waters around Baba ji remained at a respectable distance of a couple of feet.

As Baba ji got up and faced towards the bank, the gushing waters parted giving way, rising again after Baba Ji had passed through. It was clear that it was watching all the while in eager anticipation of washing Baba ji's holy feet. The mighty rivulet in full spate parted its waters to the passing Lord's Beloved and the waters closed in after he had passed through. Mysterious was the way in which nature paid its touching homage to Dhan Dhan Baba Nand Singh ji.

In another incident in the jungles of Dehradun during the monsoon season the sky was overcast with Kalamega (dark thundering clouds). Kirtan was in progress but in the deafening sound of lightning and thunder nothing could be heard. It was time for Baba ji to speak. Mahan Baba ji just looked up into the thundering sky. No sooner had he looked up, that the thundering clouds parted in four directions and the sky become absolutely clear. The Full moon become clearly visible and its soothing beams started dancing on the jungle grass-which provided a wonderful natural scene of beauty.

Suddenly a 'pin-drop' silence pervaded the whole place of congregation of thousands but through length and breadth of Nature, this phenomenon was amazing. At the end of the congregation Baba ji asked the Sangat to go to the nearby villages for the night and as soon as the last member of the Sangat was under shelter, clouds joined together and burst into a ferocious downpour.

It is not humanly possible to narrate the most extraordinary events and results that happened during the lifetime of Baba ji. However a minuscule list of what comes to mind.

He knew the internal conditions and thoughts of those who came to pay respects to him.

He had darshan of Guru Nanak Dev Ji many times and he used to talk with him. He was always in contact with the Creator.

He used to take nominal quantity of food and never slept.

He would wipe the feet and shoes of the devotees himself.

Many childless couples had children and sincere devotees, who suffered from incurable diseases, were cured.

Extreme respect for Guru Granth Sahib

The unique way in which Sri Guru Granth Sahib Ji is respected as the living Guru at Nanaksar Gurdwara is worthy of praise. One instance of the utmost devotion and respect shown by Baba ji is given here.

In the winter season of 1938, Baba ji visited the town of Baghan, now in Pakistan. The Thaath could not be constructed immediately. Baba ji observed , "I have not come here to eat food. I have not been able to have Grace and the sight of Divine Guru. If Guru Granth Sahib ji is not brought here by tomorrow I shall go I elsewhere.

On this, the whole town came to the spot and worked day and night to complete The Thaath. Sri Guru Granth Sahib ji, was brought by S. Sukha Singh Manglani. After the kirtan of the morning Bani, (Asa Di Vaar) had finished Baba ji submitted to the Guru. "0 True King! I am highly thankful to you. Blessed are the paths, on which you have travelled. Kindly excuse me for the trouble that you have taken. I beg your pardon."

Baba ji then took off his long turban, keeping the small one tied on the head. He first wiped the feet of Bhai Sukha Singh ji then, spread it on the ground, and requested Bhai Sahib to walk on it while carrying the Guru Granth Sahib ji on his head. Where one turban ended, another was spread. Thus the great saint Baba Nand Singh ji used to love and respect the Ever-lasting Sri Guru Granth Sahib ji.

Joti-Jot

In August of 1943, Baba ji was in Dehradun. There he indicated to behangams and sangees that Baba Isher Singh ji would take over all of sewa in future but many could not understand the timing of his bachan. Then suddenly decided to come back to Nanaksar Kaleran. He was not feeling well. A doctor was called but he could not figure out the physical ailment. On August 29, 1943 (13 Bhadron, Samvat 2000) Piyare Baba ji left his physical entity and left for sachkhand. Baba ji’s remains were immersed (Jal Parvah) at Kanniya (Distt Jagraon), in the river Satluj by tearful sangat.

Where is Dhan Dhan Baba Nand Singh Ji ( ਨਾਨਕਸਰ ਕਲੇਰਾ ) located ?

TOP10 PLACES NEAR TO DHAN DHAN BABA NAND SINGH JI ( ਨਾਨਕਸਰ ਕਲੇਰਾ )

Updates from Dhan Dhan Baba Nand Singh Ji ( ਨਾਨਕਸਰ ਕਲੇਰਾ )

Review Dhan Dhan Baba Nand Singh Ji ( ਨਾਨਕਸਰ ਕਲੇਰਾ )

   Loading comments-box...